ਸਰਕਾਰ ਵਿੱਚ ਗੱਲ ਚੱਲ ਰਹੀ ਹੈ ਪੇਂਡੂ ਡਾਕਟਰਾਂ ਦਾ ਮਸਲਾ ਸਰਕਾਰ ਜਲਦੀ ਹੱਲ ਕਰ ਰਹੀ : ਮੀਤ ਹੇਅਰ

Front hulchul news : ਅੱਜ ਮਿਤੀ 13-05-2026 ਨੂੰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਪੰਜਾਬ ਰਜਿ ਨੰ 100 ਦੇ ਸੂਬਾਈ ਆਗੂ ਡਾਕਟਰ ਹਰਮੇਲ ਸਿੰਘ ਸੀਨੀਅਰ ਮੀਤ ਪ੍ਰਧਾਨ, ਡਾਕਟਰ ਮਾਘ ਸਿੰਘ ਮਾਣਕੀ ਸਟੇਟ ਖਜ਼ਾਨਚੀ, ਡਾਕਟਰ ਜਸਵੀਰ ਸਿੰਘ ਮੰਨਵੀ , ਡਾਕਟਰ ਰਾਮਦਾਸ ਸਿੰਘ ਬਰਨਾਲਾ ਅਤੇ ਸਮੂਹ ਜ਼ਿਲ੍ਹਾ ਕਮੇਟੀ ਬਰਨਾਲਾ ਦੇ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ MP ਮੀਤ ਹੇਅਰ ਜੀ ਨੂੰ ਮਿਲਿਆ ਗਿਆ ਆਂਪਣੇ ਮਸਲੇ ਬਾਰੇ ਗੱਲਬਾਤ ਕੀਤੀ ਗਈ । ਮੀਤ ਹੇਅਰ ਜੀ ਨੇ ਦੱਸਿਆ ਕਿ ਸਾਡੀ ਸਰਕਾਰ ਵਿੱਚ ਗੱਲ ਚੱਲ ਰਹੀ ਹੈ ਪੇਂਡੂ ਡਾਕਟਰਾਂ ਦਾ ਮਸਲਾ ਸਰਕਾਰ ਜਲਦੀ ਹੱਲ ਕਰ ਰਹੀ ਹੈ ।