Front hulchul news : ਸਮੂਹ ਰਵਿਦਾਸੀਆ ਸਮਾਜ ਵੱਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਆਉਣ ਵਾਲੀ ਜਨਗਣਨਾ 2027 ਵਿੱਚ “ਰਵਿਦਾਸੀਆ” ਧਰਮ ਲਈ ਵੱਖਰਾ ਕੌਲਮ ਦਿੱਤਾ ਜਾਵੇ। ਸਮਾਜ ਦੇ ਆਗੂਆਂ ਨੇ ਕਿਹਾ ਕਿ “ਰਵਿਦਾਸੀਆ” ਸਾਡਾ ਧਰਮ ਹੈ ਅਤੇ “ਚਮਾਰ” ਸਾਡੀ ਜਾਤ ਹੈ, ਇਸ ਲਈ ਸਾਡੀ ਵੱਖਰੀ ਪਛਾਣ ਨੂੰ ਜਨਗਣਨਾ ਵਿੱਚ ਦਰਜ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਕਿਉਂ ਕੇ ਭਾਰਤ ਦੇ ਅੰਦਰ ਰਵਿਦਾਸੀਆਂ ਸਮਾਜ ਦੀ ਗਿਨਤੀ 36 ਕਰੋੜ ਦੇ ਲੱਗਭਗ ਹੈ।
ਸਮਾਜ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਜਿਵੇਂ ਭਾਰਤ ਸਰਕਾਰ ਵੱਲੋਂ ਬੁੱਧ ਧਰਮ, ਜੈਨ ਧਰਮ, ਸਿੱਖ ਧਰਮ ਅਤੇ ਇਸਾਈ ਧਰਮ ਲਈ ਵੱਖਰੇ ਕੌਲਮ ਬਣਾਏ ਗਏ ਹਨ, ਉਸੇ ਤਰ੍ਹਾਂ ਰਵਿਦਾਸੀਆਂ ਸਮਾਜ ਨੂੰ ਵੀ ਆਪਣੀ ਵੱਖਰੀ ਧਾਰਮਿਕ ਪਛਾਣ ਦੇ ਅਧਿਕਾਰ ਤਹਿਤ “ਰਵਿਦਾਸੀਆ” ਨਾਮ ਨਾਲ ਵੱਖਰਾ ਕੌਲਮ ਦਿੱਤਾ ਜਾਣਾ ਚਾਹੀਦਾ ਹੈ।
ਸਮਾਜ ਨੇ ਮੀਡੀਆ ਰਾਹੀਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਅਤੇ ਪ੍ਰਧਾਨ ਮੰਤਰੀ ਜੀ ਤੱਕ ਆਪਣੀ ਇਹ ਮੰਗ ਪਹੁੰਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਵਿਦਾਸੀਆ ਸਮਾਜ ਦੀ ਵੱਖਰੀ ਧਾਰਮਿਕ ਅਤੇ ਸਮਾਜਿਕ ਪਛਾਣ ਨੂੰ ਸੰਵਿਧਾਨਕ ਮਾਨਤਾ ਮਿਲਣੀ ਚਾਹੀਦੀ ਹੈ। ਸਮਾਜ ਨੇ ਪਹਿਲਾ ਵੀ ਇਹ ਮੰਗ ਮਾਨਜ਼ੋਗ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿਮੰਤਰੀ ਅਤੇ ਜਨਗਣਨਾ ਦੇ ਰਜਿਸਟਰਾਰ ਨੂੰ ਲੱਖਾਂ ਹੀ ਲੈਟਰ ਅਤੇ ਈ-ਮੇਲ ਪੇਜੇ ਗਏ ਹਨ
ਸਮੂਹ ਰਵਿਦਾਸੀਆਂ ਸਮਾਜ ਭਾਰਤ ਸਰਕਾਰ ਤੋਂ ਇਹ ਮੰਗ ਕਰਦਾ ਹੈ ਕੇ ਰਵਿਦਾਸੀਆਂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਜ਼ਦੇ ਹੋਇ ਰਵਿਦਾਸੀਆਂ ਸਮਾਜ ਦਾ ਵੱਖਰਾ ਕੌਲਮ ਦਿੱਤਾ ਜਾਵੇ ਤਾਂ ਜੋ ਸਮੂਹ ਰਵਿਦਾਸੀਆਂ ਸਮਾਜ ਆਉਣ ਵਾਲੀ ਜਨਗਣਨਾ ਵਿਚ ਆਪਣੀ ਵੱਖਰੀ ਗਿਣਤੀ ਅਤੇ ਪਹਿਚਾਨ ਦਰਜ ਕਰਵਾ ਸਕੇ ਧੰਨਵਾਦ ਸਾਹਿਤ
